ਸਿੱਧੂ ਮੂਸੇ ਵਾਲਾ ਲਈ ਸੰਨੀ ਮਾਲਟਨ ਨੇ ਕੱਢਿਆ ਗੀਤ, ਭਾਵੁਕ ਹੁੰਦਿਆਂ ਆਖ ਦਿੱਤੀਆਂ ਕਈ ਗੱਲਾਂ

ਚੰਡੀਗੜ੍ਹ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਦੁੱਖ ਨੂੰ ਅਜੇ ਤਕ ਉਸ ਦੇ ਚਾਹੁਣ ਵਾਲੇ ਭੁਲਾ ਨਹੀਂ ਸਕੇ ਹਨ। ਰੋਜ਼ਾਨਾ ਸਿੱਧੂ ਮੂਸੇ ਵਾਲਾ ਲਈ ਇਨਸਾਫ ਦੀ ਮੰਗ ਹੁੰਦੀ ਹੈ। ਉਥੇ ਸਿੱਧੂ ਦੇ ਨਜ਼ਦੀਕ ਰਹੇ ਉਸ ਦੇ ਸਾਥੀ ਕਲਾਕਾਰ ਸਿੱਧੂ ਨੂੰ ਗਾਣਿਆਂ ਰਾਹੀਂ ਯਾਦ ਕਰਦੇ ਰਹਿੰਦੇ ਹਨ। ਸਿੱਧੂ ਦੇ ਨਜ਼ਦੀਕੀ ਦੋਸਤਾਂ ’ਚੋਂ ਇਕ ਸੰਨੀ ਮਾਲਟਨ ਨੇ ਵੀ ਸਿੱਧੂ ਮੂਸੇ ਵਾਲਾ ਲਈ ਇਕ ਗੀਤ ਕੱਢਿਆ ਹੈ। ਇਸ ਗੀਤ ਦਾ ਨਾਂ ਹੈ ‘ਲੈਟਰ ਟੂ ਸਿੱਧੂ’। ਗੀਤ ’ਚ ਸੰਨੀ ਮਾਲਟਨ ਨੇ ਸਿੱਧੂ ਮੂਸੇ ਵਾਲਾ ਲਈ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।

ਸੰਨੀ ਮਾਲਟਨ ਨੂੰ ਗੀਤ ਦੇ ਅਖੀਰ ’ਚ ਸਿੱਧੂ ਮੂਸੇ ਵਾਲਾ ਲਈ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਉਸ ਦਾ ਇਕ-ਇਕ ਬੋਲ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨੂੰ ਨਮ ਕਰ ਦੇਵੇਗਾ। ਸੰਨੀ ਮਾਲਟਨ ਨੇ ਕਿਹਾ ਕਿ ਉਸ ਨੂੰ ਸਿੱਧੂ ਮੂਸੇ ਵਾਲਾ ਦੀ ਇਕ ਗੱਲ ਯਾਦ ਹੈ, ਜੋ ਹੈ ‘ਨੈਵਰ ਫੋਲਡ, ਨੈਵਰ ਬੈਕਡਾਊਨ’।

Add a Comment

Your email address will not be published. Required fields are marked *