ਜਿਊਲਰੀ ਖੇਤਰ ‘ਚ ਕਦਮ ਰਖੇਗਾ ਅਦਿਤਯ ਬਿਰਲਾ ਗਰੁੱਪ

ਅਦਿਤਯ ਬਿਰਲਾ ਗਰੁੱਪ ਛੇਤੀ ਹੀ ਜਿਊਲਰੀ ਮਾਰਕੀਟ ਵਿਚ ਕਦਮ ਰੱਖਣ ਜਾ ਰਿਹਾ ਹੈ। ਇਸ ਕੰਮ ‘ਤੇ ਗਰੁੱਪ ਵੱਲੋਂ 5 ਹਜ਼ਾਰ ਕਰੋੜ ਰੁਪਏ ਦੀ ਰਕਮ ਲਗਾਈ ਜਾ ਰਹੀ ਹੈ। 

ਸੂਤਰਾਂ ਮੁਤਾਬਕ ਪ੍ਰਚੂਨ, ਟੈਕਸਟਾਈਲ ਤੇ ਸਿਮੰਟ ਦੇ ਖੇਤਰ ਵਿਚ ਮੰਨੇ-ਪਰਮੰਨੇ ਅਦਿਤਯ ਬਿਰਲਾ ਗਰੁੱਪ ਛੇਤੀ ਹੀ ਜਿਊਲਰੀ ਦੇ ਖੇਤਰ ਵਿਚ ਦਾਖਲ ਹੋਣ ਦੀ ਤਿਆਰੀ ‘ਚ ਹੈ। ਕੰਪਨੀ ਨੂੰ ਇਸ ਖੇਤਰ ਵਿਚ ਬਹੁਤ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ ਤੇ ਇਸੇ ਲਈ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਆਪ ਇਸ ਵੈਂਚਰ ਦੀ ਨਜ਼ਰਸਾਨੀ ਕਰ ਰਹੇ ਹਨ। ਗਰੁੱਪ ਵੱਲੋਂ ਜਿਊਲਰੀ ਬਰਾਂਡ ਲਾਂਚ ਕਰਨ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਜਿਊਲਰੀ ਸਟੋਰ ਖੋਲ੍ਹਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *