PM ਮੋਦੀ ਨੇ ਮੋਰਬੀ ਹਾਦਸੇ ਦੇ ਜ਼ਖ਼ਮੀਆਂ ਨਾਲ ਕੀਤੀ ਮੁਲਾਕਾਤ

ਮੋਰਬੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੋਰਬੀ ’ਚ ਪਹੁੰਚੇ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨਾਲ ਮੋਰਬੀ ’ਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਰਬੀ ਸਿਵਲ ਹਸਪਤਾਲ ਗਏ ਅਤੇ ਇੱਥੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਦੱਸ ਦੇਈਏ ਕਿ ਮੋਰਬੀ ਪੁਲ ਹਾਦਸੇ ’ਚ ਹੁਣ ਤੱਕ 135 ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੋਰਬੀ ਦੇ ਮਦਦਗਾਰਾਂ ਨਾਲ ਵੀ ਮੁਲਾਕਾਤ ਕੀਤੀ। ਇਹ ਹੋਰ ਲੋਕ ਹਨ, ਜਿਨ੍ਹਾਂ ਨੇ ਪੁਲ ਟੁੱਟਣ ਮਗਰੋਂ ਰਾਹਤ ਅਤੇ ਬਚਾਅ ਕੰਮ ’ਚ ਮਦਦ ਕੀਤੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਉਨ੍ਹਾਂ 26 ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ, ਜਿਨ੍ਹਾਂ ਨੇ ਇਸ ਹਾਦਸੇ ’ਚ ਆਪਣਿਆਂ ਨੂੰ ਗੁਆਇਆ ਹੈ। 

ਦੱਸ ਦੇਈਏ ਕਿ ਮੋਰਬੀ ‘ਚ ਪੁਲ ਦੇ ਟੁੱਟਣ ਕਾਰਨ ਮੱਛੂ ਨਦੀ ‘ਚ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 135 ਹੋ ਗਈ ਹੈ। ਇਸ ਦੌਰਾਨ NDRF ਦੀ ਟੀਮ ਮੰਗਲਵਾਰ ਨੂੰ ਵੀ ਮ੍ਰਿਤਕਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

Add a Comment

Your email address will not be published. Required fields are marked *