ਅਮਰੀਕਾ ਦੀ ਆਸਟ੍ਰੇਲੀਆ ‘ਚ ਬੀ-52 ਬੰਬਾਰ ਤਾਇਨਾਤ ਕਰਨ ਦੀ ਯੋਜਨਾ

ਸਿਡਨੀ,ਵਾਸ਼ਿੰਗਟਨ : ਚੀਨ ਦੀ ਦਾਦਾਗਿਰੀ ਨਾਲ ਜੂਝ ਰਹੇ ਆਸਟ੍ਰੇਲੀਆ ਦੀ ਮਦਦ ਲਈ ਅਮਰੀਕਾ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਪਰਮਾਣੂ ਪਣਡੁੱਬੀਆਂ ਪ੍ਰਦਾਨ ਕਰਨ ਲਈ ਔਕਾਸ ਸੌਦਾ ਕਰਨ ਤੋਂ ਬਾਅਦ ਅਮਰੀਕਾ ਹੁਣ ਆਸਟ੍ਰੇਲੀਆ ਵਿਚ ਆਪਣੇ ਸ਼ਕਤੀਸਾਲੀ ਪ੍ਰਮਾਣੂ ਬੰਬ ਤਾਇਨਾਤ ਕਰਨ ਜਾ ਰਿਹਾ ਹੈ। ਆਸਟ੍ਰੇਲੀਆ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ ਅਮਰੀਕਾ ਦੇਸ਼ ਦੇ ਉੱਤਰੀ ਖੇਤਰ ‘ਚ ਸਥਿਤ ਇਕ ਹਵਾਈ ਅੱਡੇ ‘ਤੇ ਪ੍ਰਮਾਣੂ ਬੰਬ ਸੁੱਟਣ ਦੇ ਸਮਰੱਥ ਆਪਣੇ 6 ਬੀ-52 ਬੰਬਾਰ ਤਾਇਨਾਤ ਕਰਨ ਜਾ ਰਿਹਾ ਹੈ। ਅਮਰੀਕਾ ਇਨ੍ਹਾਂ ਸੁਪਰ-ਵਿਨਾਸ਼ਕਾਰੀ ਬੰਬਾਰਾਂ ਨੂੰ ਅਜਿਹੇ ਸਮੇਂ ‘ਚ ਤਾਇਨਾਤ ਕਰ ਰਿਹਾ ਹੈ ਜਦੋਂ ਚੀਨ ਪ੍ਰਸ਼ਾਂਤ ਮਹਾਸਾਗਰ ‘ਚ ਆਪਣਾ ਪ੍ਰਭਾਵ ਵਧਾਉਣ ਲਈ ਸੋਲੋਮਨ ਟਾਪੂ ‘ਤੇ ਨੇਵੀ ਬੇਸ ਬਣਾਉਣ ਜਾ ਰਿਹਾ ਹੈ

ਚੀਨ ਦਾ ਇਹ ਜਲ ਸੈਨਾ ਅੱਡਾ ਆਸਟ੍ਰੇਲੀਆ ਦੀ ਸਰਹੱਦ ਤੋਂ ਕੁਝ ਸੌ ਨੌਟੀਕਲ ਮੀਲ ਦੀ ਦੂਰੀ ‘ਤੇ ਹੈ। ਏਬੀਸੀ ਨੇ ਅਮਰੀਕੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਖੁਲਾਸਾ ਕੀਤਾ ਹੈ ਕਿ ਬਾਈਡੇਨ ਪ੍ਰਸ਼ਾਸਨ ਟਿੰਡਲ ਏਅਰਬੇਸ ‘ਤੇ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ 6 ਬੀ-52 ਬੰਬਾਂ ਨੂੰ ਤਾਇਨਾਤ ਕਰਨ ਜਾ ਰਿਹਾ ਹੈ। ਇੰਨਾ ਹੀ ਨਹੀਂ ਅਮਰੀਕਾ ਨੇ ਇੱਥੇ ਇਨ੍ਹਾਂ ਜਹਾਜ਼ਾਂ ਦੇ ਲੈਂਡਿੰਗ ਅਤੇ ਰਹਿਣ ਲਈ ਜ਼ਰੂਰੀ ਸੁਵਿਧਾਵਾਂ ਬਣਾਉਣ ਦੀ ਯੋਜਨਾ ਬਣਾਈ ਹੈ। ਇਹ ਏਅਰਬੇਸ ਆਸਟ੍ਰੇਲੀਆ ਦੇ ਉੱਤਰੀ ਖੇਤਰ ਵਿਚ ਡਾਰਵਿਨ ਸ਼ਹਿਰ ਤੋਂ 300 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਡ੍ਰੈਗਨ ਨੂੰ ਦੇਣਾ ਚਾਹੁੰਦਾ ਹੈ ਚੇਤਾਵਨੀ 

ਆਸਟ੍ਰੇਲੀਆਈ ਰੱਖਿਆ ਮੰਤਰਾਲੇ ਨੇ ਅਜੇ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ।ਉੱਥੇ ਅਮਰੀਕੀ ਹਵਾਈ ਸੈਨਾ ਨੇ ਕਿਹਾ ਹੈ ਕਿ ਉਸ ਕੋਲ ਆਸਟ੍ਰੇਲੀਆ ਵਿੱਚ ਬੰਬਾਰ ਤਾਇਨਾਤ ਕਰਨ ਦੀ ਸਮਰੱਥਾ ਹੈ ਤਾਂ ਜੋ ਅਸੀਂ ਸੁਪਰ ਵਿਨਾਸ਼ਕਾਰੀ ਹਵਾਈ ਸਮਰੱਥਾ ਦਾ ਪ੍ਰਦਰਸ਼ਨ ਕਰਕੇ ਆਪਣੇ ਦੁਸ਼ਮਣਾਂ ਨੂੰ ਸਖ਼ਤ ਸੰਦੇਸ਼ ਦੇ ਸਕੀਏ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਾਈਵਾਨ ‘ਤੇ ਚੀਨ ਦੇ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਅਮਰੀਕਾ ਡ੍ਰੈਗਨ ਨੂੰ ਚੇਤਾਵਨੀ ਦੇਣ ਲਈ ਇਨ੍ਹਾਂ ਜਹਾਜ਼ਾਂ ਨੂੰ ਤਾਇਨਾਤ ਕਰਨ ਜਾ ਰਿਹਾ ਹੈ। ਇਹ ਅਮਰੀਕੀ ਬੰਬਾਰ ਆਸਟ੍ਰੇਲੀਆ ਵਿਚ ਤਾਇਨਾਤ ਹੋਣ ਤੋਂ ਬਾਅਦ ਚੀਨ ਦੇ ਕਿਸੇ ਵੀ ਸ਼ਹਿਰ ਨੂੰ ਤਬਾਹ ਕਰਨ ਦੀ ਸਥਿਤੀ ਵਿਚ ਹੋਣਗੇ।

ਸੁਰੱਖਿਆ ਮਾਹਿਰ ਬੇਕਾ ਵਾਸਰ ਦਾ ਕਹਿਣਾ ਹੈ ਕਿ ਅਮਰੀਕਾ ਚੀਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਤਾਈਵਾਨ ‘ਤੇ ਉਸ ਦੀ ਕੋਈ ਵੀ ਕਾਰਵਾਈ ਵੱਡੇ ਪੱਧਰ ‘ਤੇ ਕੀਤੀ ਜਾ ਸਕਦੀ ਹੈ। ਚੀਨ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ, ਆਸਟ੍ਰੇਲੀਆ ਦਾ ਉੱਤਰੀ ਖੇਤਰ ਅਮਰੀਕਾ ਲਈ ਇੱਕ ਪ੍ਰਮੁੱਖ ਰੱਖਿਆ ਕੇਂਦਰ ਬਣ ਗਿਆ ਹੈ। ਅਮਰੀਕਾ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਖੇਤਰ ਵਿੱਚ ਆਪਣੇ ਫੌਜੀ ਟਿਕਾਣਿਆਂ ਨੂੰ ਅਪਗ੍ਰੇਡ ਕਰਨ ਲਈ 1 ਬਿਲੀਅਨ ਡਾਲਰ ਖਰਚ ਕਰੇਗਾ। ਇਕ ਸਕੁਐਡਰਨ ਇਸ ਹਵਾਈ ਅੱਡੇ ‘ਤੇ ਇਕ ਆਪਰੇਸ਼ਨ ਸੈਂਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ 6 ਬੰਬਾਂ ਲਈ ਪਾਰਕਿੰਗ ਏਰੀਆ ਦੀ ਵੀ ਯੋਜਨਾ ਹੈ।

ਬੀ-52 ਬੰਬਾਰ ਜੰਗ ਦੇ ਲਿਹਾਜ਼ ਨਾਲ ਮਹੱਤਵਪੂਰਨ

ਇਸ ਤਾਕਤਵਰ ਜਹਾਜ਼ ਨੂੰ ਬਣਾਉਣ ਵਾਲੀ ਕੰਪਨੀ ਬੋਇੰਗ ਦਾ ਦਾਅਵਾ ਹੈ ਕਿ ਬੀ-52 ਬੰਬਾਰ ਅਮਰੀਕਾ ਦੇ ਹਥਿਆਰਾਂ ‘ਚ ਜੰਗ ਦੇ ਲਿਹਾਜ਼ ਨਾਲ ਸਭ ਤੋਂ ਸਮਰੱਥ ਬੰਬਾਰ ਹੈ। ਲੰਬੀ ਦੂਰੀ ਦੇ ਬੰਬਾਰ ਅਮਰੀਕੀ ਹਵਾਈ ਸੈਨਾ ਦੀ ਰੀੜ੍ਹ ਦੀ ਹੱਡੀ ਰਹੇ ਹਨ। ਇਸ ਦੀ ਮਦਦ ਨਾਲ ਅਮਰੀਕਾ ਪ੍ਰਮਾਣੂ ਅਤੇ ਪਰੰਪਰਾਗਤ ਦੋਵੇਂ ਤਰ੍ਹਾਂ ਦੇ ਭਿਆਨਕ ਹਮਲੇ ਕਰ ਸਕਦਾ ਹੈ। ਅਮਰੀਕੀ ਹਵਾਈ ਸੈਨਾ ਨੇ ਕਿਹਾ ਕਿ ਬੀ-52 ਨੂੰ ਤਾਇਨਾਤ ਕਰਨ ਦੀ ਆਸਟ੍ਰੇਲੀਆ ਦੀ ਸਮਰੱਥਾ ਅਤੇ ਸੰਯੁਕਤ ਸਿਖਲਾਈ ਦਰਸਾਉਂਦੀ ਹੈ ਕਿ ਦੋਵਾਂ ਹਵਾਈ ਸੈਨਾਵਾਂ ਵਿਚਕਾਰ ਇਕਜੁੱਟਤਾ ਬਹੁਤ ਵੱਧ ਗਈ ਹੈ।

Add a Comment

Your email address will not be published. Required fields are marked *