ਔਰਤ ਨੂੰ ਆਪਣੇ ਪੱਧਰ ’ਤੇ ਸ਼ਜਾ ਦੇਣ ਦੇ ਲਈ ਲੋਕਾਂ ਨੇ ਥਾਣੇ ’ਤੇ ਹਮਲਾ ਕੀਤਾ
![](http://mehakewattan.com/wp-content/uploads/2022/10/2022_10image_18_11_524535330pakpolicecopy-ll.jpg)
ਗੁਰਦਾਸਪੁਰ/ਪਾਕਿਸਤਾਨ : ਕੁਰਾਨ ਨੂੰ ਸਾੜਨ ਦੇ ਦੋਸ਼ ’ਚ ਪੁਲਸ ਵੱਲੋਂ ਗ੍ਰਿਫ਼ਤਾਰ ਮਾਨਸਿਕ ਰੂਪ ਵਿਚ ਕਮਜ਼ੋਰ ਮਹਿਲਾ ਨੂੰ ਲੋਕਾਂ ਦੀ ਭੀੜ ਵੱਲੋਂ ਆਪਣੇ ਪੱਧਰ ’ਤੇ ਸ਼ਜਾ ਦੇਣ ਦੇ ਲਈ ਪਹਿਲਾ ਤਾਂ ਪੁਲਸ ਤੋਂ ਮਹਿਲਾ ਨੂੰ ਉਨ੍ਹਾਂ ਨੂੰ ਸੌਂਪਣ ਦੀ ਮੰਗ ਕੀਤੀ ਗਈ ਪਰ ਜਦ ਪੁਲਸ ਨੇ ਇਹ ਮੰਗ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਲੋਕਾਂ ਨੇ ਕਰਾਚੀ ਦੇ ਪੁਲਸ ਸਟੇਸ਼ਨ ’ਤੇ ਹਮਲਾ ਕਰ ਦਿੱਤਾ। ਪੁਲਸ ਨੇ ਰੇਂਜਰ ਨੂੰ ਬੁਲਾ ਕੇ ਸਥਿਤੀ ’ਤੇ ਕਾਬੂ ਪਾਇਆ। ਸੂਤਰਾਂ ਮੁਤਾਬਕ ਵੀਰਵਾਰ ਨੂੰ ਇਕ ਵੀਡਿਓ ਵਾਇਰਲ ਹੋਣ ਅਤੇ ਇਕ ਔਰਤ ਵੱਲੋਂ ਪੁਲਸ ਨੂੰ ਸ਼ਿਕਾਇਤ ਕਰਨ ‘ਤੇ ਇਕ ਔਰਤ ਨੂੰ ਈਸ਼ ਨਿੰਦਾ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਂਚ ਵਿਚ ਅਤੇ ਗ੍ਰਿਫ਼ਤਾਰ ਔਰਤ ਦੇ ਪਤੀ ਤੋਂ ਕੀਤੀ ਗਈ ਪੁੱਛਗਿਛ ਵਿਚ ਪਤਾ ਲੱਗਾ ਕਿ ਉਕਤ ਔਰਤ ਮੰਦਬੁੱਧੀ ਹੈ ਪਰ ਲੋਕ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸਨ। ਜਿਸ ਕਾਰਨ ਵੱਡੀ ਗਿਣਤੀ ‘ਚ ਲੋਕਾਂ ਨੇ ਰੋਸ ਵਜੋਂ ਪੁਲਸ ਥਾਣੇ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਲੋਕ ਪੁਲਸ ਕੋਲੋਂ ਮੰਗ ਕਰ ਰਹੇ ਸਨ ਕਿ ਦੋਸ਼ੀ ਔਰਤ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਉਹ ਔਰਤ ਨੂੰ ਆਪਣੇ ਪੱਧਰ ‘ਤੇ ਸਜ਼ਾ ਦੇ ਸਕਣ ਪਰ ਪੁਲਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ’ਤੇ ਭੀੜ ਨੇ ਪੁਲਸ ਸਟੇਸ਼ਨ ਤੇ ਹਮਲਾ ਕਰਕੇ ਦੋਸ਼ੀ ਔਰਤ ਨੂੰ ਪੁਲਸ ਤੋਂ ਖੋਹਣ ਦੀ ਕੌਸ਼ਿਸ ਕੀਤੀ ਪਰ ਪੁਲਸ ਨੇ ਸਥਿਤੀ ਵਿਗੜਦੀ ਵੇਖ ਰੇਂਜਰ ਨੂੰ ਮੌਕੇ ‘ਤੇ ਬੁਲਾਇਆ ਅਤੇ ਸਥਿਤੀ ਨੂੰ ਕਾਬੂ ‘ਚ ਕੀਤਾ।