ਦੱਖਣੀ ਆਸਟ੍ਰੇਲੀਆ ਸਰਕਾਰ ਵਲੋਂ ਪਹਿਲੀ ਵਾਰ ‘ਔਟਿਜ਼ਮ’ ਵਿਭਾਗ ਲਈ ਮੰਤਰੀ ਨਿਯੁੁਕਤ
August 17, 2022
ਐਡੀਲੇਡ, 16 ਜੁਲਾਈ -ਦੱਖਣੀ ਆਸਟ੍ਰੇਲੀਆ ਦੀ ਪਹਿਲੀ ਵਾਰ ਐਮ-ਐਲ-ਸੀ. ਐਮਿਲੀ ਬੋਰਕੇ ਦੀ ‘ਔਟਿਜ਼ਮ’ ਮੰਤਰੀ ਵਜੋਂ ਨਿਯੁਕਤੀ ਕੀਤੀ ਗਈ ਹੈ | ਰਾਜ ਸਰਕਾਰ ਵਲੋਂ ਰਾਜ ਦੇ ‘ਔਟਿਜ਼ਮ’ ਬਿਮਾਰੀ ਨਾਲ ਪੀੜਤ ਲੋਕਾਂ ਦੀ ਸਹਾਇਤਾ ਲਈ ‘ਔਟਿਜ਼ਮ’ ਮੰਤਰੀ ਬਾਰੇ ਪ੍ਰੀਮੀਅਰ ਪੀਟਰ ਮਲੀਨਾਸਕਸ ਨੇ ਦੱਸਿਆ ਕਿ ‘ਔਟਿਜ਼ਮ’ ਨਾਲ ਕਾਫੀ ਲੋਕ ਗ੍ਰਸਤ ਹਨ ਤੇ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਇਕ ਵਿਸ਼ੇਸ਼ ਵਿਭਾਗ ਹੋਣਾ ਚਾਹੀਦਾ ਹੈ | ‘ਔਟਿਜ਼ਮ’ ਇਕ ਅਜਿਹੀ ਬਿਮਾਰੀ ਹੈ, ਜਿਥੇ ਇਸ ਤੋਂ ਪੀੜਤ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਦਰਸਾਉਦਾ ਨਹੀਂ ਜਾ ਪ੍ਰਗਟਾਉਣ ‘ਚ ਹਿਚਕ ਮਹਿਸੂਸ ਕਰਦਾ ਹੋਇਆ ਹੀਣ-ਭਾਵਨਾ ਦਾ ਸ਼ਿਕਾਰ ਹੁੰਦਾ ਹੈ |

