ਗਾਇਕ ਕਨਿਕਾ ਕਪੂਰ ਨੇ ਬ੍ਰਿਟੇਨ ਦੇ ਨਵੇਂ PM ਨਾਲ ਕੀਤੀ ਮੁਲਾਕਾਤ

ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਦੇ ਹੀ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਇਸ ਉਪਲਬਧੀ ਲਈ ਬਾਲੀਵੁੱਡ ਸਿਤਾਰੇ ਵੀ ਰਿਸ਼ੀ ਨੂੰ ਵਧਾਈ ਦੇ ਰਹੇ ਹਨ। ਇਸ ਦੌਰਾਨ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਦਰਅਸਲ ਹਾਲ ਹੀ ’ਚ ਲੰਡਨ ਦੇ ਫੇਅਰਮੌਂਟ ਵਿੰਡਸਰ ਪਾਰਕ ’ਚ ਚੌਥਾ ਸਾਲਾਨਾ ਯੂਕੇ-ਇੰਡੀਆ ਐਵਾਰਡ ਵੀ.ਆਈ.ਪੀ ਈਵੈਂਟ ਆਯੋਜਿਤ ਕੀਤਾ ਗਿਆ ਸੀ। ਰਿਸ਼ੀ ਸੁਨਕ ਇਸ ਸਮਾਗਮ ਲਈ ਗੈਸਟ ਆਫ਼ ਆਨਰ,  ਯੂ.ਕੇ ਦੇ ਚਾਂਸਲਰ ਆਫ਼ ਦਿ ਐਕਸਚੈਕਰ ਸੀ। ਇਸ ਸਮਾਗਮ ’ਚ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਯੂਕੇ-ਭਾਰਤ ਸੱਭਿਆਚਾਰਕ ਸਬੰਧਾਂ ’ਚ ਯੋਗਦਾਨ ਲਈ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਇਸ ਦੌਰਾਨ ਕਨਿਕਾ ਨੇ ਰਿਸ਼ੀ ਸੁਨਕ ਨਾਲ ਖ਼ਾਸ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕਈ ਤਸਵੀਰਾਂ ਕਲਿੱਕ ਕੀਤੀਆਂ।

ਇਹ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹੋਈਆਂ ਹਨ। ਈਵੈਂਟ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਨਿਕਾ ਨੇ ਲਿਖਿਆ ਕਿ ‘ਯੂਕੇ ਦੇ ਪੀਐੱਮ ਰਿਸ਼ੀ ਸੁਨਕ ਨੂੰ ਮਿਲਣਾ ਮਾਣ ਵਾਲੀ ਗੱਲ ਸੀ।’ 

ਇਨ੍ਹਾਂ ਤਸਵੀਰਾਂ ’ਚ ਕਨਿਕਾ ਰਿਸ਼ੀ ਸੁਨਕ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਇਸ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

Add a Comment

Your email address will not be published. Required fields are marked *