ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ਦਾ ਦਿਹਾਂਤ, ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਲਿਆ ਆਖ਼ਰੀ ਸਾਹ

ਫ਼ਿਲਮ ਇੰਡਸਟਰੀ ’ਚ ਇਸ ਸਮੇਂ ਸੋਗ ਦੀ ਲਹਿਰ ਹੈ। ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ਦਾ ਦੇਹਾਂਤ ਹੋ ਗਿਆ ਹੈ। 62 ਸਾਲ ਦੀ ਉਮਰ ’ਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਨਿਰਦੇਸ਼ਕ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਆਖ਼ਰੀ ਸਾਹ ਲਿਆ।

ਇਸਮਾਈਲ ਸ਼ਰਾਫ ਨੂੰ 29 ਅਗਸਤ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ ਜਿਸ ਤੋਂ ਬਾਅਦ ਫਿਰ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਇਸ ਕਾਰਨ ਉਨ੍ਹਾਂ ਦੇ ਸਰੀਰ ਦਾ ਸੱਜਾ ਪਾਸਾ ਕੰਮ ਕਰਨ ਤੋਂ ਅਸਮਰੱਥ ਸੀ। ਇਸ ਤੋਂ ਬਾਅਦ ਉਹ ਅਜੇ ਵੀ ਤੁਰ ਨਹੀਂ ਸਕਦੇ ਸੀ।

ਹਾਲ ਹੀ ’ਚ ਉਹ ਮੁੜ ਘਰ ’ਚ ਡਿੱਗ ਪਏ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੁਪਹਿਰ ਬਾਅਦ ਇਸਮਾਈਲ ਸ਼ਰਾਫ਼ ਨੂੰ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਵਿਦਾਈ ਦਿੱਤੀ ਗਈ।

ਫ਼ਿਲਮੀ ਕਰੀਅਰ

ਇਸਮਾਈਲ ਸ਼ਰਾਫ ਨੇ ਆਪਣੇ ਕਰੀਅਰ ’ਚ ਕਈ ਸੁਪਰਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ, ਪਰ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ 80 ਦੇ ਦਹਾਕੇ ’ਚ ਫ਼ਿਲਮ ‘ਥੋਡੀ ਸੀ ਬੇਵਫ਼ਾਈ’ ਤੋਂ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਹਿਸਤਾ ਆਹਿਸਤਾ, ਬੁਲੰਦੀ ਅਤੇ ਸੂਰੀਆ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ’ਚ ਕੁੱਲ 15 ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਸਾਲ 2004 ’ਚ ਰਿਲੀਜ਼ ਹੋਈ ਫ਼ਿਲਮ ‘ਥੋਡਾ ਤੁਮ ਬਦਲੋ ਥੋਡਾ ਹਮ’ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀ ਆਖ਼ਰੀ ਫ਼ਿਲਮ ਸੀ।

Add a Comment

Your email address will not be published. Required fields are marked *